Zafarnama – Fateh Di Chithi

ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਬਾਣੀਆਂ ਵਿੱਚੋਂ ਔਰੰਜਗਜੇਬ ਨੂੰ ਲਿਖਿਆ ਜ਼ਫ਼ਰਨਾਮਾ ਇੱਕ ਮਹਾਨ ਰਚਨਾ ਹੈ।ਜ਼ਫ਼ਰਨਾਮੇ ਦਾ ਅਰਥ ਹੈ ਜਿੱਤ ਦੀ ਚਿੱਠੀ । ਇਹ ਰਚਨਾ ਦਸਮ ਗ੍ਰੰਥ ਦੇ ਅਖੀਰ ਵਿੱਚ ਸੰਕਲਿਤ ਹੈ।ਇਸ ਚਿੱਠੀ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਇਸ ਦੇ ਸ਼ਬਦ-ਸ਼ਬਦ ਨੇ ਅੱਤਿਆਚਾਰੀ ਔਰੰਗਜ਼ੇਬ ਉੱਤੇ ਤਲਵਾਰ ਵਾਂਗ ਐਸਾ ਵਾਰ ਕੀਤਾ ਕਿ ਇਸ ਨੂੰ ਪੜ੍ਹਨ ਤੋਂ ਥੋੜੇ ਦਿਨ ਬਾਅਦ ਉਹ ਕਾਲਵੱਸ ਹੋ ਗਿਆ। ਇਹ ਜੋ ਕਵੀਸ਼ਰੀ ਸਾਹਿਬ ਦੀ ਉਸ ਮਹਾਨ ਰਚਨਾ ਦੇ ਸ਼ਬਦ-ਸ਼ਬਦ ਨੂੰ ਸਮਰਪਿਤ ਸ਼ਰਧਾ ਭਾਵ ਦੇ ਫੁੱਲ ਹਨ। ਇਸਦਾ ਵਿਸ਼ਾ ਭਾਵੇ ਕਿ ਜ਼ਫ਼ਰਨਾਮਾ ਸਾਹਿਬ ਦਾ ਹੈ ਪਰ ਉਸਦੀ ਨਕਲ ਬਿਲਕੁਲ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।ਸਗੋਂ ਜ਼ਫ਼ਰਨਾਮਾ ਪੜ ਕੇ ਕਵੀ ਦੇ ਮਨ ਵਿਚੋਂ ਉੱਠੇ ਨਿਜੀ ਵਲਵਲੇ ਹਨ ਜਿਨਾ ਜ਼ਫ਼ਰਨਾਮਾ ਰੂਪੀ ਕਵਿਤਾ ਕਵੀਸ਼ਰੀ ਦੀ ਰਚਨਾ ਕਰਨ ਨੂੰ ਪ੍ਰੇਰਿਤ ਕੀਤਾ।